Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005373608
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 4 (Introduction to MS-Word)

ਪਾਠ - 4
ਐੱਮ. ਐੱਸ. ਵਰਡ ਬਾਰੇ ਜਾਣ-ਪਛਾਣ

ਅਭਿਆਸ (Exercise)


  1. ਵਰਡ ਪ੍ਰੋਸੈਸਿੰਗ ਸਾਫਟਵੇਅਰ ਦੀ ਵਰਤੋਂ ਦਸਤਾਵੇਜ ਬਣਾਉਣ, ਐਡਿਟ ਕਰਨ, ਫਾਰਮੈਟ ਕਰਨ ਅਤੇ ਪ੍ਰਿੰਟ ਕਰਨ ਲਈ ਕੀਤੀ ਜਾਂਦੀ ਹੈ।
  2. ਵਰਡ ਪ੍ਰਫੈਕਟ, ਵਰਡ ਪੈਡ, ਨੋਟ ਪੈਡ ਅਤੇ ਐੱਮ.ਐੱਸ. ਵਰਡ ਵਰਡ-ਪ੍ਰੋਸੈਸਿੰਗ ਸਾਫਟਵੇਅਰ ਹਨ।
  3. ਟਾਈਟਲ ਬਾਰ, ਮੀਨੂੰ ਬਾਰ, ਟੂਲ ਬਾਰ, ਰੂਲਰ, ਟਾਸਕ ਪੇਨ, ਸਕਰੌਲ ਬਾਰ ਅਤੇ ਸਟੇਟਸ ਬਾਰ ਵਰਡ ਦੀ ਸਕਰੀਨ ਦੇ ਮੁੱਖ ਭਾਗ ਹਨ।
  4. ਨਵੀਂ ਫਾਈਲ (ਖਾਲੀ) ਖੋਲ੍ਹਣ ਲਈ ਫਾਈਲ → ਨਿਊ ਮੀਨੂੰ ਉੱਤੇ ਕਲਿੱਕ ਰਕੋ।
  5. ਸਾਰਾ ਡਾਕੂਮੈਂਟ ਸਿਲੈਕਟ ਕਰਨ ਲਈ Ctrl+A ਦਬਾਉ।
  6. ਫਾਈਲ → ਸੇਵ ਮੀਨੂੰ ਉੱਤੇ ਕਲਿੱਕ ਕਰਕੇ ਫਾਈਲ ਸੇਵ ਕੀਤੀ ਜਾਂਦੀ ਹੈ।
  7. ਵਰਡ ਸਪੈਲਿੰਗ ਅਤੇ ਗਰਾਮਰ ਚੈੱਕ ਸੁਵਿਧਾ ਪ੍ਰਦਾਨ ਕਰਵਾਉਂਦਾ ਹੈ।
  8. ਟੈਕਸਟ ਐਡਿਟ ਕਰਨ ਵਿੱਚ ਟੈਕਸਟ ਦੀ ਕਾਂਟ-ਛਾਂਟ ਕੀਤੀ ਜਾਂਦੀ ਹੈ।
  9. ਹੈਡਰ ਡਾਕੂਮੈਂਟ ਦੇ ਉਪਰਲੇ ਸਿਖਰ ਉੱਤੇ ਅਤੇ ਫੂਟਰ ਹੇਠਲੇ ਸਿਖਰ ਉੱਤੇ ਦਿਖਾਈ ਦਿੰਦਾ ਹੈ।
  10. ਪੇਜ ਸੈਟਅੱਪ ਦੀ ਵਰਤੋਂ ਪੇਪਰ ਦਾ ਆਕਾਰ ਅਤੇ ਮਾਰਜਨ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ।
  11. ਪ੍ਰਿਟਿੰਗ ਵਰਗਾ ਦ੍ਰਿਸ਼ ਵੇਖਣ ਲਈ ਪ੍ਰਿੰਟ ਪ੍ਰੀਵਿਊ ਵੇਖਿਆ ਜਾਂਦਾ ਹੈ।
  12. ਪ੍ਰਿੰਟ ਕਰਨ ਲਈ Ctrl+P ਦਬਾਇਆ ਜਾਂਦਾ ਹੈ।

SmartStudies.in © 2012-2023